• Call Us+91 84270-69100, +91 99880-48266 | Police : 100
  • Login

ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਮਨੋਰੰਜਨ ਲਈ ਫਿਲਮ ਦਾ ਆਯੋਜਨ।

 
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਕਾਲਜ ਕਮੇਟੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਜੀ, ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ ਜੀ, ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ ਜੀ, ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ ਜੀ, ਪ੍ਰਿੰਸੀਪਲ ਡਾ ਨੀਤਿਕਾ ਜੀ ਦੀ ਯੋਗ ਅਗਵਾਈ ਹੇਠ ਮਿਤੀ 17/03/2026 ਨੂੰ ਵਿਦਿਆਰਥੀਆਂ ਲਈ ਕਾਲਜ ਵਿੱਖੇ ਫਿਲਮ ( ਅਰਦਾਸ ਕਰਾਂ) ਸੋਅ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਮਨੋਰੰਜਨ ਦੇ ਕੁਝ ਪਲ ਪ੍ਰਦਾਨ ਕਰਨਾ , ਜਿਵੇਂ ਕਿ ਅੱਜ ਕੱਲ੍ਹ ਮਾਨਸਿਕ ਤਨਾਵ ਦਾ ਵਧਣਾ, ਨੈਤਿਕਤਾ ਮੁੱਲ ਦਾ ਘੱਟਣਾ, ਨਕਰਾਤਮਕ ਸੋਚ ਦਾ ਵਧਣਾ, ਵਰਗੀਆਂ ਕਈ ਸਮੱਸਿਆ ਪੈਦਾ ਹੋ ਰਹੀਆਂ ਹਨ। ਇਸ ਫਿਲਮ ਵਿੱਚ ਇਹ ਦੇਖਾਇਆ ਗਿਆ ਹੈ ਕਿ ਅਸੀਂ ਪੈਸੇ ਦੀ ਦੌੜ ਵਿੱਚ ਆਪਣੇ ਵੱਡੇ ਵਡੇਰਿਆਂ ਦੇ ਮਨਾਂ ਨੂੰ ਠੇਸ ਪਹੁੰਚਾ ਕੇ ਅਤੇ ਉਨ੍ਹਾਂ ਦੇ ਤਜਰੇਬਿਆ ਨੂੰ ਅਣਗੌਲਾ ਕਰਕੇ ਉਨ੍ਹਾਂ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਜੀ ਨੇ ਇਸ ਤਰ੍ਹਾ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡੇ ਮਾਂ ਬਾਪ ਵੱਡੇ ਵਡੇਰੇ ਸਾਡੇ ਲਈ ਹਮੇਸ਼ਾ ਹੀ
ਦੁਆਵਾਂ ਮੰਗਦੇ ਰਹਿੰਦੇ ਹਨ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਨ੍ਹਾਂ ਲਈ ਟਾਈਮ ਕੱਢ ਕੇ ਉਨ੍ਹਾਂ ਨੂੰ ਖੁਸ਼ੀਆਂ ਦੀਏ। ਅੰਤ ਇਸ ਫਿਲਮ ਵਿੱਚ ਬਹੁਤ ਵਧੀਆ ਸੰਦੇਸ਼ ਦਿੱਤਾ ਗਿਆ ਹੈ ਕਿ ਸਾਨੂੰ ਹਮੇਸ਼ਾ ਆਪਣੇ ਮਾਂ ਬਾਪ ਵੱਡੇ ਵਡੇਰਿਆਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਦਿਖਾਉਣੀਆਂ ਚਾਹੀਦੀਆਂ ਹਨ।