Notice Board
  • Call Us+91 84270-69100, +91 99880-48266 | Police : 100
  • Login

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮਨਾਇਆ ਗਿਆ ਤੀਆ ਦਾ ਤਿਉਹਾਰ।

 
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵੱਲੋਂ ਕਾਲਜ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਜੀ, ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ ਜੀ, ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ ਜੀ, ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ ਜੀ, ਪ੍ਰਿੰਸੀਪਲ ਡਾ ਨੀਤਿਕਾ ਜੀ ਦੀ ਯੋਗ ਅਗਵਾਈ ਸਦਕਾ ਕਾਲਜ ਵਿਖੇ ਸਾਉਣ ਮਹੀਨੇ ਦੀ ਆਮਦ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਵਿਚ ਸਮੂਹ ਅਧਿਆਪਕ, ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤ ਗਾਏ ਤੇ ਸਾਉਣ ਮਹੀਨੇ ਨਾਲ ਸਬੰਧਤ ਬੋਲੀਆਂ ਪਾ ਕੇ ਪੂਰੇ ਮੌਹਲ ਨੂੰ ਸੰਗੀਤਮਈ ਬਣਾ ਦਿੱਤਾ। ਇਸ ਦੇ ਨਾਲ ਹੀ ਪੰਜਾਬੀ ਵਿਰਸੇ ਨੂੰ ਦਰਸਾਉਂਦੀਆ ਵਸਤੂਆਂ ਜਿਵੇਂ ਚਰਖ਼ਾ,ਪੱਖੀਆਂ, ਪੀੜੀਆਂ ਆਦਿ ਵੰਨਗੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਜੀ ਨੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਬਹੁਤ ਜ਼ਰੂਰੀ ਹੈ।