ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਜੀ, ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ ਜੀ, ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ ਜੀ, ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ ਜੀ, ਪ੍ਰਿੰਸੀਪਲ ਡਾ ਨੀਤਿਕਾ ਜੀ ਦੀ ਯੋਗ ਅਗਵਾਈ ਹੇਠ ਅੱਜ ਕਾਲਜ ਵਿੱਚ ਗੁਲਾਮੀ ਦੇ ਖਾਤਮੇ ਲਈ 02 ਦਸੰਬਰ 2025 ਨੂੰ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਿਨ ਦਾ ਮੁੱਖ ਟੀਚਾ ਇਹ ਯਕੀਨ ਬਣਾਉਣ ਹੈ ਕਿ ਸਾਨੂੰ ਗੁਲਾਮੀ ਦੇ ਸਾਰੇ ਰੂਪਾਂ ਜਿਵੇਂ ਕਿ ਮਨੁੱਖੀ ਤਸਕਰੀ , ਬਾਲ ਕਿਰਤ, ਅਤੇ ਜਬਰੀ ਵਿਆਹ ਨੂੰ ਖਤਮ ਕਰਨਾ ਤਾਂ ਜੋਂ ਸਯੁੰਕਤ ਰਾਸ਼ਟਰ ਦੇ ਯਤਨਾਂ ਨੂੰ ਉਜਾਗਰ ਕੀਤਾ ਜਾ ਸਕੇ। ਇਸ ਦੁਆਰਾ ਕਾਲਜ ਦੇ ਵਿਦਿਆਰਥੀਆਂ ਨੇ ਭਾਸ਼ਣ ਦੇ ਕੇ ਗੁਲਾਮੀ ਦੇ ਸਮਕਾਲੀ ਰੂਪਾਂ ਨੂੰ ਖਤਮ ਕਰਨ ਲਈ ਉਪਦੇਸ਼ ਦਿੱਤਾ। ਇਸ ਦੌਰਾਨ ਸਹਾਇਕ ਪ੍ਰੋਫ਼ੈਸਰ ਮੀਨੂ ਬਜਾਜ ਜੀ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।