• Call Us+91 84270-69100, +91 99880-48266 | Police : 100
  • Login

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਕਾਲਜ ਵਿਦਿਆਰਥੀਆਂ ਲਈ ਮਨੋਰੰਜਨ ਭਰਪੂਰ ਸਿਨੇਮਾ ਟਿ੍ਪ ਦਾ ਆਯੋਜਨ।

ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਕਾਲਜ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਜੀ, ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ ਜੀ, ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ ਜੀ, ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ ਜੀ, ਪ੍ਰਿੰਸੀਪਲ ਡਾ ਨੀਤਿਕਾ ਜੀ ਦੀ ਯੋਗ ਅਗਵਾਈ ਹੇਠ 15/11//2025 ਨੂੰ ਕਾਲਜ ਵਿਦਿਆਰਥੀਆਂ ਲਈ ਇਕ ਰੋਜ਼ਾ ਸਿਨੇਮਾ ਟਿ੍ਪ ਦਾ ਆਯੋਜਨ ਕੀਤਾ ਗਿਆ। ਇਸ ਟਿਪ ਦੌਰਾਨ ਵਿਦਿਆਰਥੀ ਸ਼ਹਿਰ ਦੇ ਮਸ਼ਹੂਰ ਸਿਨੇਮਾ ਹਾਲ ਹਰਕਿਸ਼ਨ ਸਿਨੇਮਾ ਹਾਲ ਵਿੱਖੇ ਪਹੁੰਚੇ। ਇਸ ਟਿ੍ਪ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਮਨੋਰੰਜਨ ਦੇ ਕੁਝ ਪਲ ਪ੍ਰਦਾਨ ਕਰਨਾ ਹੈ। ਅੱਜ ਕੱਲ ਮਾਨਿਸਕ ਤਨਾਅ ਵੀ ਦਿਨੋਂ ਦਿਨ ਵੱਧ ਰਿਹਾ ਹੈ। ਜਿਸ ਦਿਨ ਕਾਰਨ ਹੈ ਕਿ ਅਸੀਂ ਆਪਣੇ ਆਪ ਨੂੰ ਸਮਾਂ ਨਹੀਂ ਦੇ ਰਹੇ। ਸਾਡੇ ਰੁਝਾਨਾ ਨੇ ਸਾਡੀਆਂ ਨਿੱਕੀਆਂ ਨਿੱਕੀਆਂ ਖੁਸੀਆ ਨੂੰ ਜੋੜਨਾਂ ਵੀ ਰਿਹਾ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਜੀ ਨੇ ਕਿਹਾ ਅਜਿਹੇ ਟਿ੍ਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ।