• Call Us+91 84270-69100, +91 99880-48266 | Police : 100
  • Login

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਪੰਜਾਬੀ ਲੋਕ ਗੀਤਾਂ ਦਾ ਸੱਭਿਆਚਾਰ ਉੱਤੇ ਪ੍ਰਭਾਵ ਤੇ ਕਰਵਾਇਆ ਗਿਆ ਐਕਸਟੈਨਸ਼ਨ ਲੈਕਚਰ।

 
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਜੀ, ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ ਜੀ, ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ ਜੀ, ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ ਜੀ, ਪ੍ਰਿੰਸੀਪਲ ਡਾ ਨੀਤਿਕਾ ਜੀ ਦੀ ਯੋਗ ਅਗਵਾਈ ਹੇਠ ਕਾਲਜ ਵਿੱਚ ਪੰਜਾਬੀ ਲੋਕ ਗੀਤਾਂ ਦਾ ਸੱਭਿਆਚਾਰ ਉੱਤੇ ਪ੍ਰਭਾਵ ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਸਹਾਇਕ ਪ੍ਰੋਫ਼ੈਸਰ ਮਿਸਟਰ ਪ੍ਰੈਮ ਲਾਲ ਡੇ.ਏ.ਵੀ ਕਾਲਜ ਜਲਾਲਾਬਾਦ ਪੱਛਮੀ ਤੋਂ ਉੱਘੇ ਤੌਰ ਤੇ ਪਹੁੰਚੇ। ਉਨ੍ਹਾਂ ਨੇ ਪੰਜਾਬੀ ਲੋਕ ਗੀਤਾਂ ਦਾ ਸੱਭਿਆਚਾਰ ਉੱਤੇ ਪ੍ਰਭਾਵ ਦੇ ਮੱਹਤਵ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਲੋਕ ਗੀਤ ਸਾਡੀ ਸੱਭਿਆਚਾਰ ਦੀ ਰੂਹ ਹੈ ਜੋ ਜਨਮ ਤੋਂ ਲੈ ਕੇ ਮੌਤ ਤੱਕ ਦੇ ਜੀਵਨ ਚੱਕਰ ਅਤੇ ਮੌਸਮੀ ਤਿਉਹਾਰਾਂ ਨੂੰ ਦਰਸਾਉਂਦੀ ਹੈ ਜੋਂ ਨਾਲ ਹੀ ਪੰਜਾਬੀ ਸਮਾਜ ਦੀਆਂ ਰੀਤਾਂ, ਪੰਰਪਰਾਵਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਹੈ। ਆਧੁਨਿਕੀਕਰਨ ਅਤੇ ਪੱਛਮੀ ਸੰਗੀਤ ਦੇ ਪ੍ਰਭਾਵਾਂ ਕਾਰਨ ਲੋਕ ਗੀਤਾਂ ਦੀ ਮੂਲ ਤਰਜ਼ ਖਤਮ ਹੋ ਰਹੀ ਹੈ। ਇਹਨਾਂ ਨੂੰ ਸੰਭਾਲਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਤਾਂ ਜੋਂ ਪੰਜਾਬੀ ਸੱਭਿਆਚਾਰ ਦੀ ਪਛਾਣ ਬਣੀ ਰਹੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਜੀ ਨੇ ਮਿਸਟਰ ਪ੍ਰੈਮ ਲਾਲ ਜੀ ਦਾ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਤੇ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਲੋਕ ਗੀਤਾਂ ਨੂੰ ਮੁੜ ਸੁਰਜੀਤ ਕਰਨ ਲਈ ਪ੍ਰੇਰਿਤ ਕੀਤਾ।