ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ - ਮੋਗਾ ਜੋਨ ਵਿੱਚੋਂ ਕਾਜਲ ਪੁੱਤਰੀ ਅਜੀਤ ਸਿੰਘ ਨੇ ਉਤਸ਼ਾਹ ਵਧਾਊ ਇਨਾਮ ਪ੍ਰਾਪਤ ਕੀਤਾ ਅਤੇ ਕੋਮਲਦੀਪ ਪੁੱਤਰੀ ਗੁਰਮੀਤ ਸਿੰਘ, ਕਾਜਲ ਪੁੱਤਰੀ ਸੁੱਚਾ ਸਿੰਘ ਨੇ ਵਿਸ਼ੇਸ਼ ਸੂਚੀ ਕਾਲਜ-2025 ਵਿੱਚ ਸਥਾਨ ਹਾਸਿਲ ਕੀਤਾ। ਇਸ ਮੌਕੇ ਸਟੱਡੀ ਸਰਕਲ ਵੱਲੋਂ ਸਰਦਾਰ ਸੰਜੀਵ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਾਲਜ ਪ੍ਰਿੰਸੀਪਲ ਮੈਡਮ ਡਾ. ਨੀਤਿਕਾ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।