• Call Us+91 84270-69100, +91 99880-48266 | Police : 100
  • Login

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਨੈਤਿਕ ਮੁੱਲਾਂ ਤੇ ਕਰਵਾਇਆ ਗਿਆ ਐਕਸਟੈਨਸ਼ਨ ਲੈਕਚਰ।

 
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਜੀ, ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ ਜੀ, ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ ਜੀ, ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ ਜੀ, ਪ੍ਰਿੰਸੀਪਲ ਡਾ ਨੀਤਿਕਾ ਜੀ ਦੀ ਯੋਗ ਅਗਵਾਈ ਅਧੀਨ ਕਾਲਜ ਵਿੱਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਲੱਬ ਦੇ ਸਹਿਯੋਗ ਨਾਲ ਨੈਤਿਕ ਮੁੱਲਾਂ ( Moral Values) ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਸਰਦਾਰ ਦਵਿੰਦਰ ਸਿੰਘ ਖੇੜਾ ਜੋਂ ਕਿ ਗੌਰਮਿੰਟ ਹਾਈ ਸਕੂਲ ਢਾਬ ਖੁਸ਼ਹਾਲ ਜੋਇਆ ਵਿਖੇ ਮੈਥ ਮਾਸਟਰ ਦੇ ਤੌਰ ਤੇ ਸੇਵਾ ਨਿਭਾਅ ਰਹੇ ਹਨ ਜੋਂ ਕਿ ਵਿਸ਼ੇਸ਼ ਤੌਰ ਤੇ ਕਾਲਜ ਵਿੱਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨੈਤਿਕ ਕਦਰਾਂ ਕੀਮਤਾਂ ਜੋਂ ਕਿ ਸਾਡੇ ਜੀਵਨ ਦਾ ਆਧਾਰ ਹਨ, ਜੋਂ ਸੱਚ, ਇਮਾਨਦਾਰੀ, ਪਿਆਰ, ਸਤਿਕਾਰ ਅਤੇ ਭਾਈਚਾਰਕ ਸਾਂਝ ਵਰਗੇ ਗੁਣਾ ਰਾਹੀਂ ਇਨਸਾਨ ਨੂੰ ਇੱਕ ਚੰਗਾ ਇਨਸਾਨ ਨੂੰ ਇੱਕ ਚੰਗਾ ਇਨਸਾਨ ਬਣਾਉਂਦੀਆਂ ਹਨ ਤੇ ਵਿਅਕਤੀਗਤ ਵਿਕਾਸ ਲਈ ਮਨੁੱਖ ਦੇ ਚਰਿੱਤਰ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਜੀ ਨੇ ਸਰਦਾਰ ਦਵਿੰਦਰ ਸਿੰਘ ਖੇੜਾ ਜੀ ਦਾ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਮੌਜੂਦ ਸਨ।