• Call Us+91 84270-69100, +91 99880-48266 | Police : 100
  • Login

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਅਰੋੜਾ ਕਲਾਸਸ ਵੱਲੋਂ PSTET-1 PSTET -2 ਮੌਕ ਟੈਸਟ ਤੇ ਗਾਈਡੈਂਸ ਐਂਡ ਕਾਉਂਸਲਿੰਗ ਸੈਲ ਵੱਲੋਂ ਕਰਵਾਇਆ ਗਿਆ ਸੈਮੀਨਾਰ ਦਾ ਆਯੋਜਨ।

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਅਰੋੜਾ ਕਲਾਸਸ ਵੱਲੋਂ PSTET-1 PSTET -2 ਮੌਕ ਟੈਸਟ ਤੇ ਗਾਈਡੈਂਸ ਐਂਡ ਕਾਉਂਸਲਿੰਗ ਸੈਲ ਵੱਲੋਂ ਕਰਵਾਇਆ ਗਿਆ ਸੈਮੀਨਾਰ ਦਾ ਆਯੋਜਨ।
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਜੀ, ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ ਜੀ, ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ ਜੀ, ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ ਜੀ, ਪ੍ਰਿੰਸੀਪਲ ਡਾ ਨੀਤਿਕਾ ਜੀ ਦੀ ਯੋਗ ਅਗਵਾਈ ਹੇਠ ਕਾਲਜ ਵਿੱਚ ਅੱਜ 10/01/2026 ਅਰੌੜਾ ਕਲਾਸਸ ਬਠਿੰਡਾ ਦੀ ਪੂਰੀ ਟੀਮ ਦੇ ਸਹਿਯੋਗ ਨਾਲ PSTET-1 PSTET -2 ਦਾ ਮੌਕ ਟੈਸਟ ਲਿਆ ਗਿਆ। ਜਿਸ ਵਿੱਚ ਜਲਾਲਾਬਾਦ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਦੇ ਸਨੁਹਿਰੀ ਭਵਿੱਖ ਲਈ ਗਾਈਡੈਂਸ ਕਾਉਂਸਲਿੰਗ ਸੈਲ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਜੀ ਨੇ ਇਸ ਸੈਮੀਨਾਰ ਦੇ ਉਦੇਸ਼ਾਂ ਤੇ ਚਾਨਣਾ ਪਾਉਂਦਿਆਂ ਹੋਇਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਤਾਂ ਜੋਂ ਉਹ ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ਵਿਚ ਸਹੀ ਫੈਸਲਾ ਲੈ ਸਕਣ। ਇਸ ਮੌਕੇ ਤੇ ਅਰੌੜਾ ਕਲਾਸਸ ਦੇ ਸੰਚਾਲਕ ਸ੍ਰੀ ਰਵਿੰਦਰ ਸੱਚਦੇਵਾ ਜੀ ਅਤੇ ਸ੍ਰੀ ਅਸਿਮ ਮਿੱਤਲ ਅਤੇ ਸਮੁੱਚੀ ਟੀਮ ਦਾ ਕਾਲਜ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸੈਮੀਨਾਰ ਦੇ ਦੌਰਾਨ ਅਰੌੜਾ ਕਲਾਸਸ ਦੇ ਸੰਚਾਲਕ ਸ੍ਰੀ ਰਵਿੰਦਰ ਸੱਚਦੇਵਾ ਜੀ ਨੇ ਵਿਦਿਆਰਥੀਆਂ ਦੀ ਤਰਕਸ਼ੀਲ ਸੋਚ , ਸਮੱਸਿਆ ਦਾ ਹੱਲ ਕਰਨ ਦੀ ਸਮਰੱਥਾ, ਅਤੇ ਦਿ੍ਸ਼ਟੀਕੌਣ ਨੂੰ ਵਿਕਸਤ ਕਰਨਾ ਯਕੀਨੀ ਬਣਾਉਣ ਤੇ ਜਾਣਕਾਰੀ ਸਾਂਝੀ ਕੀਤੀ।