• Call Us+91 84270-69100, +91 99880-48266 | Police : 100
  • Login

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਅਰੌੜਾ ਕਲਾਸਸ ( ਬਠਿੰਡਾ) ਵੱਲੋਂ PSTET ਮੈਰਾਥਨ ਕਲਾਸ ਦਾ ਆਯੋਜਨ।

 
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਜੀ, ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ ਜੀ, ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ ਜੀ, ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ ਜੀ, ਪ੍ਰਿੰਸੀਪਲ ਡਾ ਨੀਤਿਕਾ ਜੀ ਦੀ ਯੋਗ ਅਗਵਾਈ ਹੇਠ ਅੱਜ ਕਾਲਜ ਵਿੱਚ ਅਰੋੜਾ ਕਲਾਸਸ ਬਠਿੰਡਾ ਦੀ ਟੀਮ ਦੇ ਸਹਿਯੋਗ ਨਾਲ PSTET ਮੈਰਾਥਨ ਕਲਾਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਲਾਲਾਬਾਦ ਪੱਛਮੀ ਦੇ ਵੱਖ ਵੱਖ ਖੇਤਰਾਂ ਵਿੱਚੋ 1000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਅਰੋੜਾ ਕਲਾਸਸ ਬਠਿੰਡਾ PSTET ਸਾਈਕੋਲੋਜੀ ( ਮਨੋਵਿਗਿਆਨ) ਅਤੇ ਇੰਗਲਿਸ਼ ਵਿਸੇ ਦੇ ਨਾਲ ਸੰਬੰਧਿਤ ਮੈਰਾਥਨ ਕਲਾਸ ਲਗਾਈ ਗਈ। ਜਿਸ ਵਿਚ ਮਿਸਟਰ ਆਸਾਮ ਜੀ ਨੇ ਵਿਦਿਆਰਥੀਆਂ ਨੂੰ ਮਨੋਵਿਗਿਆਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਤੇ ਪੂਰੇ ਸਿਲੇਬਸ ਦੇ ਮਹੱਤਵਪੂਰਨ ਪ੍ਰਸ਼ਨਾ ਦੀ ਤੇਜ਼ੀ ਨਾਲ ਰਿਵਿਜਨ ਕਾਰਵਾਈ ਗਈ ਜੋਂ ਵਿਦਿਆਰਥੀਆਂ ਦੀ ਪ੍ਰੀਖਿਆ ਵਿੱਚ ਤਿਆਰੀ ਲਈ ਮੱਦਦ ਕਰੇਗੀ। ਇਸ ਤਰ੍ਹਾਂ ਇੰਗਲਿਸ਼ ਵਿਸੇ ਦੀ ਜਾਣਕਾਰੀ ਮੈਡਮ ਈਸਾ ਸ਼ਰਮਾ ਦੁਆਰਾ ਸਰਲ ਰੂਪ ਵਿੱਚ ਦਿੱਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਜੀ ਨੇ ਹੋਣ ਵਾਲੇ PSTET ਪੇਪਰ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਭਵਿੱਖ ਵਿੱਚ ਵੀ ਕਾਲਜ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਇਹੋ ਜਿਹੇ ਉਪਰਾਲੇ ਕਰਦਾ ਰਹੇਗਾ। ਇਸ ਦੌਰਾਨ ਅਰੋੜਾ ਕਲਾਸਸ ਦੀ ਸਮੁੱਚੀ ਟੀਮ ਦਾ ਕਾਲਜ ਮੈਨੇਜਮੈਂਟ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ।